ਜਗਰਾਉਂ ਦੇ ਸ਼ਾਸ਼ਤਰੀ ਨਗਰ 'ਚ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। CCTV ਫੁਟੇਜ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਲੁਟੇਰਾ ਬੇਖੌਫ ਮੂੰਹ ਢੱਕ ਕੇ ਘਰ ਵਿੱਚ ਵੜ ਜਾਂਦਾ ਹੈ ਅਤੇ ਪਿਸਤੌਲ ਦੀ ਨੋਕ 'ਤੇ ਘਰ ਵਿੱਚ ਮੌਜੂਦ ਔਰਤਾਂ ਨੂੰ ਗਹਿਣੇ ਉਤਾਰਨ ਲਈ ਕਹਿੰਦਾ ਹੈ। ਘਰ ਵਿੱਚ ਦੋਵੇਂ ਨੂੰਹ ਸੱਸ ਪਿਸਤੌਲ ਧਾਰੀ ਅਣਜਾਣ ਵਿਅਕਤੀ ਨੂੰ ਦੇਖ ਕੇ ਘਬਰਾ ਜਾਂਦੀਆਂ ਹਨ। ਪਹਿਲਾਂ ਸੱਸ ਆਪਣੀਆਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਦੇ ਦਿੰਦੀ ਹੈ। ਫਿਰ ਨੂੰਹ ਜਿਹੜੀ ਰਸੋਈ ਵਿੱਚ ਸੀ। ਉਸ ਕੋਲ ਜਾ ਕੇ ਵੀ ਗਹਿਣੇ ਉਤਰਵਾ ਲੈਂਦਾ ਹੈ ਅਤੇ ਗਹਿਣੇ ਲੈਕੇ ਬੜੇ ਅਰਾਮ ਘਰ 'ਚੋਂ ਬਾਹਰ ਚਲਾ ਜਾਂਦਾ ਹੈ, ਤੇ ਦੂਜੀ ਗਲੀ ਵਿੱਚ ਖੜੀ ਕੀਤੀ ਐਕਟਿਵਾ 'ਤੇ ਬਾਥ ਕੇ ਚਲਾ ਜਾਂਦਾ ਹੈ।